Autism ਬੱਚਿਆਂ ਦੀ ਨੀਂਦ ਕਿਉਂ ਨਹੀਂ ਪੂਰੀ ਹੁੰਦੀ ਹੈ?
Stuttering Therapy Near Me
Autism ਬੱਚਿਆਂ ਦੇ parents ਨੂੰ ਆਪਣੇ ਬੱਚੇ ਦੀ ਨੀਂਦ ਨਾ ਆਉਣ ਵਿੱਚ ਬਹੁਤ ਸਾਰੀਆਂ problem ਆਉਂਦੀਆਂ ਹਨ ।
parents ਨੂੰ ਆਪਣੇ ਬੱਚੇ ਦੇ behavior ਨੂੰ ਲੈ ਕੇ ਬਹੁਤ ਪ੍ਰੇਸ਼ਾਨੀ ਆਉਂਦੀ ਹੈ ।ਬਹੁਤ ਸਾਰੇ parents ਦੇ ਸਵਾਲ ਹਨ ਕਿ ਸਾਡਾ ਬੱਚਾ ਰਾਤ ਨੂੰ proper ਨੀਂਦ ਨਾ ਲੈਣ ਕਰਕੇ ਦਿਨ ਵਿੱਚ ਬਹੁਤ disturb ਰਹਿੰਦਾ ਹੈ।
ਆਪਣੀ life ਵਿੱਚ ਇਹ ਚਾਰ ਚੀਜ਼ਾਂ ਬਹੁਤ effect ਕਰਦੀਆਂ ਹਨ ਪਹਿਲੀ physical health ਕਿਉਂਕਿ ਜੇਕਰ ਤੁਹਾਡਾ ਬੱਚਾ ਨਹੀਂ ਸੋ ਰਿਹਾ ਹੈ ਤਾਂ ਘਰ ਵਿੱਚ ਬਾਕੀ ਫੈਮਲੀ ਮੈਂਬਰ ਵੀ ਨਹੀਂ ਸੋ ਪਾਉਣਗੇ ਕਿਉਂਕਿ ਬੱਚਾ ਆਪਣੀ ਨੀਂਦ ਤਾਂ disturb ਕਰਦਾ ਹੀ ਹੈ ਤੇ ਨਾਲ ਹੀ ਬਾਕੀਆਂ ਦੀ ਨੀਂਦ ਵੀ disturb ਕਰਦਾ ਹੈ। ਜੇਕਰ ਬਾਕੀ ਫੈਮਿਲੀ ਮੈਂਬਰ ਨਹੀਂ ਸੌਣਗੇ ਤਾਂ ਉਹਨਾਂ ਨੂੰ health problems ਵੀ ਹੋ ਸਕਦੀ ਹੈ । ਜਿਸ ਕਾਰਨ ਉਹਨਾਂ ਨੂੰ ਬਹੁਤ ਸਾਰੀਆਂ problems face ਕਰਨੀਆਂ ਪੈਣਗੀਆਂ। ਜਿਵੇਂ ਕਿ ਜੇਕਰ ਤੁਸੀਂ ਆਪਣੇ ਕਿਸੇ ਕੰਮ ਤੇ ਜਾਣਾ ਹੈ ਤਾਂ ਤੁਸੀਂ ਉੱਥੇ ਜਾ ਕੇ ਆਪਣੇ ਕੰਮ ਤੇ ਫੋਕਸ ਨਹੀਂ ਕਰ ਪਾਓਗੇ। ਤੁਸੀਂ ਉੱਥੇ ਜਾ ਕੇ lazy ਫੀਲ ਕਰੋਗੇ ।
Articulation Therapy Centre In Nakodar
Social effects
ਬਹੁਤ ਸਾਰੇ parents ਕੀ ਕਰਦੇ ਹਨ ਕਿ ਜੇਕਰ ਉਨਾਂ ਦਾ ਬੱਚਾ ਨਹੀਂ ਸੋ ਰਿਹਾ ਤਾਂ ਉਹ ਡਾਕਟਰ ਦੇ ਕੋਲ ਜਾਂਦੇ ਹਨ।ਕਿ ਸਾਡਾ ਬੱਚਾ ਸੋ ਨਹੀਂ ਰਿਹਾ ਅਤੇ ਡਾਕਟਰ ਬੱਚੇ ਨੂੰ ਦਵਾਈ ਦੇ ਦਿੰਦੇ ਹਨ। ਦਵਾਈ ਨਾਲ ਬੱਚਾ ਸੌ ਤਾਂ ਜਾਂਦਾ ਹੈ ਪਰ ਬੱਚਾ mind ਤੇ body ਨੂੰ ਵੀ ਸੁਸਤ ਕਰ ਲੈਂਦਾ ਹੈ ।ਦਵਾਈ ਲੈਣ ਨਾਲ ਬੱਚਾ lazy ਵੀ ਰਹਿੰਦਾ ਹੈ ਦਵਾਈ ਲੈਣ ਨਾਲ ਬੱਚਾ active ਨਹੀਂ ਰਹਿੰਦਾ ਹੈ ਕਿਉਂਕਿ ਦਵਾਈ ਨਾਲ ਸਾਰਾ ਦਿਨ ਬੱਚਾ ਸੁਸਤ ਹੀ ਰਹੂਗਾ। Parents ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚੇ ਨੂੰ ਕੋਈ ਵੀ medicine ਨਾ ਦੇਣ ਇਸ ਨਾਲ health problems ਵੀ ਹੋ ਸਕਦੀਆਂ ਹਨ।
ਦਿਨ ਵਿੱਚ ਸੌਣਾ
ਬੱਚਿਆਂ ਨੂੰ ਦਿਨ ਵਿੱਚ ਬਹੁਤ ਘੱਟ ਸੌਣਾ ਚਾਹੀਦਾ ਹੈ ਕਿਉਂਕਿ ਜੇ ਬੱਚਾ ਦਿਨ ਵਿੱਚ ਜਿਆਦਾ ਸੌਂਦਾ ਹੈ ਤਾਂ ਉਸਨੂੰ ਰਾਤ ਨੂੰ ਨੀਂਦ ਆਉਣ ਵਿੱਚ ਬਹੁਤ problem ਆਉਂਦੀ ਹੈ
ਕਿਉਂਕਿ ਬੱਚਾ ਆਪਣੀ ਸਾਰੀ ਨੀਂਦ ਦਿਨ ਵਿੱਚ ਹੀ ਪੂਰੀ ਕਰ ਲੈਂਦਾ ਇਸ ਨਾਲ ਬੱਚਾ ਰਾਤ ਨੂੰ ਨੀਂਦ ਨਹੀਂ ਲੈਂਦਾ ਬੱਚਿਆਂ ਨੂੰ ਦਿਨ ਵਿੱਚ ਬਹੁਤ ਘੱਟ ਸੋਣਾ ਚਾਹੀਦਾ ਹੈ। ਬੱਚਾ ਆਪਣੀ ਸਾਰੀ ਨੀਂਦ ਦਿਨ ਵਿੱਚ ਹੀ ਪੂਰੀ ਕਰ ਲੈਂਦਾ ਹੈ। ਇਸ ਨਾਲ ਬੱਚਾ ਰਾਤ ਨੂੰ ਨਹੀਂ ਸੋ ਪਾਉਂਦਾ ਅਗਲੇ ਦਿਨ ਉਸ ਦਾ ਸੁਭਾਅ ਚਿੜਚਿੜਾ ਰਹਿੰਦਾ ਹੈ ਆਪਣੇ ਕੰਮ ਤੇ ਫੋਕਸ ਨਹੀਂ ਕਰ ਪਾਉਂਦਾ ਹੈ।
ਬੱਚੇ ਨੂੰ ਥਕਾਉਣ ਦੇ ਲਈ physical energy distribution and mentally energy distribution ਹੋਣਾ ਬਹੁਤ ਜਰੂਰੀ ਹੈ ਬੱਚੇ ਦੀ physical and mentally activity ਕਰਵਾਈ ਜਾਣੀ ਚਾਹੀਦੀ ਹੈ ਇਸ ਨਾਲ ਬੱਚੇ ਦੀ energy distribution ਹੋਊਗੀ ਤੇ ਨਾਲ ਹੀ ਬੱਚਾ ਆਰਾਮ ਨਾਲ ਨੀਂਦ ਲੈ ਸਕਦਾ ਹੈ।
Comfortable clothes
ਸੌਣ ਤੋਂ ਪਹਿਲਾਂ ਬੱਚੇ ਨੂੰ comfortable clothes ਪਾਉਣੇ ਚਾਹੀਦੇ ਹਨ ਤਾਂ ਜੋ ਕਿ ਬੱਚਾ ਸੌਣ ਵੇਲੇ disturb ਨਾ ਹੋਵੇ ਕਿਉਂਕਿ ਜੇ ਬੱਚਾ uncomfortable clothes ਪਾਉਂਦਾ ਹੈ ਤਾਂ ਉਸਦੀ ਨੀਂਦ ਖੁੱਲ ਜਾਂਦੀ ਹੈ।parents ਨੂੰ ਇਸ ਗੱਲ ਦਾ ਬਹੁਤ ਧਿਆਨ ਦੇਣਾ ਚਾਹੀਦਾ ਹੈ। ਜਿੱਥੇ ਬੱਚਾ ਸੌਂਦਾ ਹੈ ਉਥੋਂ ਦਾ environment ਵੀ ਵਧੀਆ ਹੋਣਾ ਚਾਹੀਦਾ ਤਾਂ ਜੋ ਕਿ ਬੱਚਾ ਨੀਂਦ ਲੈ ਸਕੇ ਬੱਚੇ ਦੇ ਕਮਰੇ ਦੀ ਲਾਈਟ ਵੀ ਆਫ ਕਰ ਦੇਣੀ ਚਾਹੀਦੀ ਹੈ ਤੇ ਬੱਚੇ ਦਾ ਬਿਸਤਰਾ ਵੀ ਸਹੀ ਢੰਗ ਦਾ ਹੋਣਾ ਚਾਹੀਦਾ ਜਿੱਥੇ ਬੱਚਾ ਸੌਂਦਾ ਹੈ ਉਥੋਂ ਦਾ ਸ਼ਾਂਤੀ ਦਾ ਮਾਹੌਲ ਹੋਣਾ ਚਾਹੀਦਾ ਹੈ।ਕਈ ਬੱਚਿਆਂ ਨੂੰ ਰੌਲੇ ਵਿੱਚ ਸੌਣ ਤੋਂ ਬਹੁਤ problem ਹੁੰਦੀ ਹੈ ਇਸ ਕਰਕੇ ਉਹਨਾਂ ਦੀ ਨੀਂਦ ਖਰਾਬ ਹੋ ਜਾਂਦੀ ਹੈ। ਇਸ ਵਜ੍ਹਾ ਨਾਲ ਵੀ ਉਹ ਸਹੀ ਢੰਗ ਨਾਲ ਨਹੀਂ ਸੋ ਪਾਉਂਦੇ ਹਨ।
ਇਹ ਕੁਝ ਪੁਆਇੰਟ ਹਨ ਜਿਨਾਂ ਤੇ parents ਧਿਆਨ ਦੇ ਸਕਦੇ ਹਨ। ਬੱਚਿਆਂ ਨੂੰ ਇਸਦੀ ਵਜ੍ਹਾ ਨਾਲ ਕਈ problems ਆਉਂਦੀਆਂ ਹਨ ਇਹ ਗੱਲਾਂ patents ਨੂੰ ਧਿਆਨ ਵਿੱਚ ਰੱਖਣੀਆਂ ਚਾਹੀਦੀਆਂ ਹਨ।Austisum ਬੱਚਿਆਂ ਨੂੰ sensory issue ਦੇ ਕਾਰਨ ਵੀ ਇਹ problem ਆਉਂਦੀ ਹੈ। Parents ਨੂੰ ਬੱਚੇ ਦੀ therapy ਜਰੂਰ ਕਰਵਾਉਣੀ ਚਾਹੀਦੀ ਹੈ ਸਹੀ ਸਮਾਂ ਰਹਿਦੇ ਬੱਚੇ ਦੀ therapy ਕਰਵਾ ਲੈਣੀ ਚਾਹੀਦੀ ਹੈ। ਤਾਂ ਜੋ ਕਿ ਬੱਚਾ ਸਹੀ ਸਮੇ ਤੇ ਠੀਕ ਹੋ ਸਕੇ ।
Speech Pathologist center near me