Jalandhar
08042781226

ਔਟਿਜ਼ਮ ਦੇ ਕਿਹੜੇ ਕਿਹੜੇ level ਹੁੰਦੇ ਹਨ? ਇਕ ਔਟਿਜ਼ਮ ਬੱਚਾ...

ਔਟਿਜ਼ਮ ਦੇ ਕਿਹੜੇ ਕਿਹੜੇ level ਹੁੰਦੇ ਹਨ? 

 ਇਕ ਔਟਿਜ਼ਮ ਬੱਚਾ ਦੂਸਰੇ ਔਟਿਜ਼ਮ ਬੱਚੇ ਤੋਂ ਅਲੱਗ ਹੁੰਦਾ ਹੈ, ਅਤੇ ਇਸੇ ਤਰਾਂ ਉਹਨਾਂ ਨਾਲ ਕੰਮ ਵੀ ਆਪਾ same ਤਰੀਕੇ ਨਾਲ ਨਹੀਂ ਕਰ ਸਕਦੇ l ਹਰ ਬੱਚੇ ਲਈ ਅਲੱਗ ਤਕਨੀਕੀ ਅਤੇ ਅਲੱਗ strategies ਬਣਾਉਣੀਆ ਪੈਦੀਆ ਹਨ, ਇਸ ਤਰਾਂ ਔਟਿਜ਼ਮ ਦੇ level ਵੀ ਅਲੱਗ -ਅਲੱਗ ਹੁੰਦੇ ਹਨ :-

Q:-ਔਟਿਜ਼ਮ ਕੀ ਹੁੰਦਾ ਹੈ? 
Ans:-ਔਟਿਜ਼ਮ ਜਿਸ ਦਾ ਕੀ ਪੂਰਾ ਨਾਲ autism spectrum disorder ਹੈ, ਇਸ ਦੇ ਨਾਮ ਤੋਂ ਹੀ ਪਤਾ ਲੱਗ ਰਿਹਾ ਹੈ l ਕਿ ਇਸ ਵਿਚ ਕਈ ਪ੍ਰਕਾਰ ਦੀਆਂ varieties ਦੇਖਣ ਨੂੰ ਮਿਲਦੀਆਂ ਹਨ l ਸੋਂ ਇਸ ਕਰਕੇ ਹੀ ਔਟਿਜ਼ਮ ਵਿਚ ਹਰ ਬੱਚੇ ਦਾ level ਅਲੱਗ ਹੁੰਦਾ ਹੈ|

Q:-ਔਟਿਜ਼ਮ ਬੱਚਾ ਕਿਹੜੇ ਕਿਹੜੇ area ਤੋਂ ਪ੍ਰਭਾਵਿਤ ਹੁੰਦੇ ਹਨ?
Ans:- ਜਿਆਦਾਤਰ ਬੱਚੇ 3 Area ਤੋਂ ਪ੍ਰਭਾਵਿਤ ਹੁੰਦੇ ਹਨ :-
1)ਸਮਾਜਿਕ ਖੇਤਰ (social area) 
2)ਗੱਲਬਾਤ (communication area ) 
3)ਵਾਰ -ਵਾਰ ਦੁਹਰਾਉਣਾ(repetivity behaviour) 

ਇਹਨਾਂ ਦੀ ਮਾਤਰਾ ਅਲੱਗ ਅਲੱਗ ਪਾਈ ਜਾਂਦੀ ਹੈ, ਕਿਸੇ ਵਿਚ ਜਿਆਦਾ ਅਤੇ ਕਿਸੇ ਵਿਚ ਘੱਟ ਹੁੰਦੀ ਹੈ, ਇਸ ਲਈ ਇਸ ਨੂੰ autism spectrum disorder ਕਿਹਾ ਜਾਦਾ ਹੈ l
1)ਇਕ ਬੱਚਾ eye-contact ਸਹੀ ਤਰੀਕੇ ਨਾਲ ਦੇਵੇਗਾ l
2)ਕੁਝ ਬੱਚੇ ਗੱਲਬਾਤ ਸਹੀ ਢੰਗ ਨਾਲ ਕਰ ਲੈਂਦੇ ਹਨ l 
3)ਕੁਝ ਬੱਚੇ ਸਕੂਲ ਵੀ ਜਾਂਦੇ ਹਨ, 
4) ਕਈਆਂ ਨੂੰ sensory issues ਦੇਖਣ ਨੂੰ ਮਿਲਦੇ ਹਨ l ਸੋਂ ਹੁਣ ਆਪਾ ਦੇਖਣਾ ਹੈ ਕਿ ਆਪਣਾ ਬੱਚਾ ਕਿਸ level ਤੇ ਹੈ l 

ਜਦੋਂ parents ਨੂੰ ਪਤਾ ਲੱਗਦਾ ਕਿ ਉਹਨਾਂ ਦੇ ਬੱਚੇ ਨੂੰ autism ਹੈ, ਤਾ ਉਹਨਾਂ ਦੀਆਂ expectations ਹੋਰ ਵੀ ਵੱਧ ਜਾਂਦੀਆਂ ਹਨ, ਉਹ ਸੈਂਟਰ ਲੱਭਣਾ ਸ਼ੁਰੂ ਕਰ ਦੇਦੇ ਹਨ l ਤਾ ਜੋ ਜਲਦੀ ਤੋਂ ਜਲਦੀ ਉਹਨਾਂ ਦਾ ਬੱਚਾ ਠੀਕ ਹੋ ਸਕੇ. ਇਸ ਤਰਾਂ ਜਦੋਂ ਵੀ ਔਟਿਜ਼ਮ ਦਾ diagnose ਕੀਤਾ ਜਾਦਾ ਹੈ, ਤਾ ਉਸਦਾ ਇਕ level ਦੱਸਿਆ ਜਾਦਾ ਹੈ l ਤਾ ਕਿ ਬੱਚੇ ਨਾਲ ਕੰਮ ਕਰਨ ਵਾਲੇ ਨੂੰ ਆਸਾਨੀ ਹੋ ਸਕੇ l


Q:-ਔਟਿਜ਼ਮ ਦੇ ਕਿੰਨੇ level ਹੁੰਦੇ ਹਨ? 
Ans:-ਔਟਿਜ਼ਮ ਦੇ 3 level ਹੁੰਦੇ ਹਨ :- 
1) mild level 
2)moderate level
3) severe level 

1)mild level:-ਇਸ ਵਿਚ ਬੱਚੇ ਨੂੰ ਜਿਆਦਾ ਸਮੱਸਿਆ ਨਹੀਂ ਹੁੰਦੀ, ਬੱਚਾ eye-contact ਸਹੀ ਦੇਂਦਾ ਹੈ, ਬੈਠ ਜਾਦਾ ਹੈ, ਗੱਲਬਾਤ (communication)ਕਰ ਲੈਂਦਾ ਹੈ ਪਰ ਉਸ ਨੂੰ maintain ਨਹੀਂ ਕਰ ਪਾਉਦਾ l ਇਸ ਤਰਾਂ ਇਸ level ਵਿਚ ਬੱਚੇ ਨੂੰ ਪ੍ਰੋਬਲਮ ਜਿਆਦਾ ਨਹੀਂ ਹੁੰਦੀ l 
2)moderate level:- moderate level ਵਿਚ ਪ੍ਰੋਬਲਮ mild ਨਾਲੋਂ ਜਿਆਦਾ ਹੁੰਦੀ ਹੈ, ਇਸ ਵਿਚ ਬੱਚੇ verbal/non-verbal ਹੁੰਦੇ ਹਨ l ਇਸ ਵਿਚ ਬੱਚੇ ਨੂੰ repeat ਕਰਨ ਦੀ ਸਮੱਸਿਆ ਆਉਂਦੀ ਹੈ, ਇਸ ਵਿਚ ਬੱਚੇ ਸਕੂਲ ਜਾਂਦੇ ਹਨ ਪਰ ਉਹਨਾਂ ਨੂੰ support ਦੀ ਜਰੂਰਤ ਹੁੰਦੀ ਹੈ l ਅਤੇ ਬੱਚਾ ਜਿਆਦਾ eye- contact ਵੀ maintain ਨਹੀਂ ਕਰ ਪਾਉਦਾ ਹੈ l 
3)severe level :-ਇਸ ਵਿਚ ਬੱਚੇ ਦੀ ਪ੍ਰੋਬਲਮ ਬਹੁਤ ਜਿਆਦਾ ਹੁੰਦੀ ਹੁੰਦੀ ਹੈ, ਇਸ ਵਿਚ verbal ਬੱਚੇ ਬਹੁਤ ਘੱਟ ਹੁੰਦੇ ਹਨ l ਅਤੇ ਬੱਚੇ ਨੂੰ sensory issues ਬਹੁਤ ਹੁੰਦੇ ਹਨ, ਉਹ name respond ਨਹੀਂ ਕਰਦੇ, head banking, hocking, ਅਤੇ flapping ਵਰਗੇ behavior ਦਿਖਾਉਦੇ ਹਨ l ਅਤੇ ਲੋਕ ਬਹੁਤ ਜਲਦੀ ਇਹਨਾਂ ਨੂੰ ਜੱਜ ਵੀ ਕਰ ਲੈਂਦੇ ਹਨ, ਇਹ ਬੱਚੇ ਸੋਸ਼ਲ ਵੀ ਨਹੀਂ ਹੋ ਪਾਉਦੇ 

ਸੋਂ ਇਸ ਤਰਾਂ ਔਟਿਜ਼ਮ ਦੇ ਅਲੱਗ ਅਲੱਗ level ਦੇਖਣ ਨੂੰ ਮਿਲਦੇ ਹਨ, ਅਤੇ ਹਰ ਬੱਚਾ ਦੂਸਰੇ ਔਟਿਜ਼ਮ ਬੱਚੇ ਤੋਂ ਅਲੱਗ ਹੁੰਦਾ ਹੈ, ਇਸ ਤਰਾਂ ਆਪਾ ਖੁਦ ਦੇਖ ਸਕਦੇ ਹਾਂ, ਕਿ ਸਾਡਾ ਬੱਚਾ ਕਿਸ level ਤੇ ਹੈ l
 2024-11-07T06:00:41

Keywords