What are the signs which tell that Autism will speak? Early intervention for autism NawanshahrVIDEO ਕਿਹੜੇ ਸੰਕੇਤਾਂ ਤੋਂ ਅਸੀਂ ਪਤਾ ਲਗਾ ਸਕਦੇ ਹਾਂ ਕਿ ਔਟੀਜ਼ਮ ਬੱਚੇ ਬੋਲ ਸਕਦੇ ਹਨ?
ਜਿਨਾਂ ਬੱਚਿਆਂ ਨੂੰ ਔਟੀਜ਼ਮ ਹੁੰਦਾ ਹੈ ਉਹਨਾਂ ਬੱਚਿਆਂ ਵਿੱਚੋਂ ਕੁਝ ਬੱਚੇ verbal ਹੁੰਦੇ ਹਨ ਅਤੇ ਕੁਝ ਬੱਚੇ non verbal ਹੁੰਦੇ ਹਨ। ਕੁਝ ਬੱਚੇ ਆਪਣੀਆਂ needs,wants ਐਕਸਪ੍ਰੈਸ ਕਰਦੇ ਹਨ ਤੇ ਇਸ ਦੇ ਉਲਟ ਹੀ ਕੁਝ ਬੱਚੇ ਆਪਣੀਆਂ ਜਰੂਰਤਾਂ ਨੂੰ ਐਕਸਪ੍ਰੈਸ ਨਹੀਂ ਕਰ ਪਾਉਂਦੇ।
ਮਾਤਾ ਪਿਤਾ ਲਈ ਇਹ ਚਿੰਤਾ ਵਾਲੀ ਗੱਲ ਰਹਿੰਦੀ ਹੈ ਕਿ ਸਾਡਾ ਬੱਚਾ ਬੋਲ ਪਾਵੇਗਾ ਜਾਂ ਫਿਰ ਨਹੀਂ ਜਾਂ ਕਦੋਂ ਤੱਕ ਬੋਲ ਪਾਵੇਗਾ ਹੇਠਾਂ ਕੁਝ signs ਦਿੱਤੇ ਹਨ ਜਿਨਾਂ ਤੋਂ ਪਤਾ ਲੱਗ ਸਕਦਾ ਹੈ ਕਿ ਔਟੀਜ਼ਮ ਬੱਚੇ ਦੇ ਵਿੱਚ ਸਪੀਚ ਕਦੋਂ ਆਵੇਗੀ।
Eye contact
ਇਹ communication ਦਾ ਸਭ ਤੋਂ ਮਹੱਤਵਪੂਰਨ ਹਿੱਸਾ ਹੈ। Eye contact ਆਉਣਾ ਬਹੁਤ ਹੀ ਜਰੂਰੀ ਹੈ ਇਹ ਲੈਂਗੁਏਜ ਨੂੰ ਡਿਵੈਲਪ ਕਰਨ ਦੇ ਲਈ ਬਹੁਤ ਜਿਆਦਾ ਜਰੂਰੀ ਹੈ। ਅਗਰ ਬੱਚਾ eye contact ਕਰ ਰਿਹਾ ਹੈ ਇਸ ਦਾ ਮਤਲਬ ਇਹ ਹੈ ਕਿ ਬੱਚਾ ਦੂਸਰਿਆਂ ਵੱਲ ਧਿਆਨ ਦੇ ਰਿਹਾ ਹੈ I eye contact ਦਾ ਮਤਲਬ ਇਕੱਲਾ ਇਹੀ ਨਹੀਂ ਹੈ ਕਿ ਬੱਚਾ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਦੇਖੇ ਬਲਕਿ ਇਸਦਾ ਮਤਲਬ ਇਹ ਵੀ ਹੈ ਕਿ ਬੱਚਾ eye contact ਨੂੰ ਮੈਨਟੇਨ ਕਰਕੇ ਰੱਖੇ ਅਗਰ ਬੱਚੇ ਦੇ ਆਲੇ ਦੁਆਲੇ ਕੋਈ ਵੀ ਐਕਟੀਵਿਟੀ ਹੋ ਰਹੀ ਹੈ ਬੱਚਾ ਉਸ ਨੂੰ ਨੋਟਿਸ ਕਰ ਰਿਹਾ ਹੋਵੇ।
Speech and language therapy Nawanshahr
For example
ਮੰਨ ਲਵੋ ਬੱਚਾ ਖਿਡੌਣਿਆਂ ਦੇ ਨਾਲ ਖੇਡ ਰਿਹਾ ਅਤੇ ਅਚਾਨਕ ਬੱਚੇ ਦੇ ਕੋਲੋਂ ਕੋਈ ਵੱਡਾ ਲੰਘਿਆ ਹੈ ਤਾਂ ਬੱਚਾ ਉਸਨੂੰ ਨੋਟਿਸ ਕਰੇ ਕਿ ਮੰਮੀ ਆਈ ਹੈ, ਪਾਪਾ ਆਇਆ ਹੈ ਅਤੇ ਫਿਰ ਦੁਬਾਰਾ ਬੱਚਾ ਆਪਣੀ ਖੇਡ ਦੇ ਵਿੱਚ ਇਨਵੋਲਵ ਹੋ ਜਾਵੇ।
ਜੇਕਰ ਬੱਚਾ ਇਹ ਲੱਛਣ ਸ਼ੋਅ ਕਰ ਰਿਹਾ ਹੈ ਤਾਂ ਆਪਾਂ ਕਹਿ ਸਕਦੇ ਹਾਂ ਕਿ ਬੱਚਾ ਆਪਣੀ ਲੈਂਗੁਏਜ ਡਿਵੈਲਪਮੈਂਟ ਦੇ ਵੱਲ ਵੱਧ ਰਿਹਾ ਹੈ। ਇਸ ਲਈ ਇਹ ਬਹੁਤ ਹੀ ਜਰੂਰੀ ਹੈ ਲੈਂਗੁਏਜ ਨੂੰ ਡਿਵੈਲਪ ਕਰਨ ਦੇ ਲਈ।
lmitation
ਇਸ ਦਾ ਮਤਲਬ ਹੈ ਕਿ ਬੱਚਾ ਨਕਲ ਜਾਂ ਫਿਰ ਕਾਪੀ ਕਰੇ ਜਦੋਂ ਬੱਚਾ ਜੋ ਵੱਡੇ ਕਰਦੇ ਹਨ।ਉਸ ਚੀਜ਼ ਦੀ ਨਕਲ ਕਰਦਾ ਹੈ ਇਸ ਨੂੰ ਅਸੀਂ ਇਮੀਟੇਸ਼ਨ ਜਾਂ ਨਕਲ ਕਰਨਾ ਕਹਿੰਦੇ ਹਾਂ ਇਹ ਵੀ ਬਹੁਤ ਹੀ ਜਰੂਰੀ ਹੈ ਲੈਂਗੁਏਜ ਨੂੰ ਡਿਵੈਲਪ ਕਰਨ ਦੇ ਲਈ ਜਦੋਂ ਤੱਕ ਬੱਚਾ ਜੋ ਵੱਡੇ ਕਰਦੇ ਹਨ ਉਹ ਕਰਨ ਦੀ ਕੋਸ਼ਿਸ਼ ਨਹੀਂ ਕਰਦਾ ਤਾਂ ਬੱਚਾ ਆਪਣੀ ਲੈਂਗੁਏਜ ਨੂੰ ਨਹੀਂ ਸਿੱਖ ਪਾਵੇਗਾ। ਬੱਚੇ ਜੋ ਸਿੱਖਦੇ ਹਨ ਉਹ ਦੂਸਰਿਆਂ ਵੱਲ ਦੇਖ ਕੇ ਹੀ ਸਿੱਖਦੇ ਹਨ ਉਹਨਾਂ ਦੀ ਨਕਲ ਕਰਕੇ ਹੀ ਸਿੱਖਦੇ ਹਨ ਇੱਥੇ ਨਕਲ ਕਰਨ ਤੋ ਮਤਲਬ ਹੋ ਗਿਆ ਐਕਸ਼ਨ ਸੋ ਐਕਸ਼ਨ ਤੋਂ ਮਤਲਬ ਹੈ ਜਿਵੇਂ ਤੁਸੀਂ ਕੋਈ ਐਕਸ਼ਨ ਕੀਤਾ ਤਾਂ ਬੱਚਾ ਉਹੀ ਸੇਮ ਬੱਚਾ ਕਰੇ।
For examle
ਮੰਨ ਲਵੋ ਕਿ ਤੁਸੀਂ ਕਲੈਪ ਕੀਤੀ ਤਾਂ ਬੱਚੇ ਨੇ ਵੀ ਕਲੈਪ ਕੀਤੀ ਤੁਸੀਂ ਹੱਥ ਉੱਪਰ ਕੀਤੇ ਤਾਂ ਉਸ ਤਰਾਂ ਹੀ ਬੱਚੇ ਨੇ ਹੱਥ ਉੱਪਰ ਕੀਤੇ ਤਾਂ ਇਸ ਨੂੰ ਆਪਾਂ ਕਹਿੰਦੇ ਹਾਂ ਐਕਸ਼ਨ ਕਾਪੀ ਕਰਨਾ ਅਗਰ ਬੱਚਾ ਇਸ ਤਰਾਂ ਕਰਦਾ ਹੈ ਤਾਂ ਬਹੁਤ ਹੀ ਚੰਗੇ ਗੱਲ ਹੈ ਕਿਉਂਕਿ ਇਹ ਉਸ ਦੀ ਸਪੀਚ ਆਉਣ ਦਾ ਇੱਕ ਬਹੁਤ ਹੀ ਚੰਗਾ ਸਾਈਨ ਹੈ।
Voice Copy
ਵੋਇਸ ਕਾਪੀ ਦਾ ਮਤਲਬ ਹੈ ਕਿ ਆਵਾਜ਼ ਨੂੰ ਕਾਪੀ ਕਰਨਾ ।
For Example
ਮੰਨ ਲਵੋ ਤੁਸੀਂ ਬੱਚੇ ਨੂੰ ਆ ਕਰਨ ਦੇ ਲਈ ਕਿਹਾ ਹੈ ਤਾਂ ਬੱਚੇ ਨੇ ਵੀ ਸੇਮ ਤੁਹਾਡੇ ਵੱਲ ਦੇਖੇ ਆ ਕੀਤਾ ਹੈ
ਤੁਸੀਂ ਬੱਚੇ ਨੂੰ ਓ ਕਰਨ ਦੇ ਲਈ ਕਿਹਾ ਤਾਂ ਬੱਚੇ ਨੇ ਵੀ ਸੇਮ ਓ ਦਾ ਸਾਊਂਡ ਤੁਹਾਨੂੰ ਕਾਪੀ ਕਰਕੇ ਕੱਢਿਆ।
ਤੁਸੀਂ ਬੱਚੇ ਨੂੰ ਈ ਕਰਨ ਲਈ ਕਿਹਾ ਤਾਂ ਬੱਚੇ ਨੇ ਵੀ ਸੇਮ ਤੁਹਾਨੂੰ ਦੇਖ ਕੇ ਈ ਕੀਤਾ।
ਇਸ ਤਰੀਕੇ ਨਾਲ ਬੱਚਾ ਆਵਾਜ਼ ਦੀ ਨਕਲ ਕਰੇਗਾ ਇਹ ਬਹੁਤ ਹੀ ਅੱਛਾ ਸਾਈਨ ਹੈ ਕਿ ਬੱਚਾ ਸਪੀਚ ਦੇ ਵੱਲ ਅੱਗੇ ਵੱਧ ਰਿਹਾ ਹੈ। ਇਹ ਸੰਕੇਤ ਸਾਨੂੰ ਦੱਸਦੇ ਹਨ ਕਿ ਬੱਚੇ ਦੀ ਸਪੀਚ ਆਉਣ ਦੀ ਜਿਆਦਾ ਸੰਭਾਵਨਾ ਹੈ।
Joint Attention
joint attention ਦਾ ਮਤਲਬ ਕਿਸੇ ਇੱਕ ਚੀਜ਼ ਵੱਲ ਦੋ ਵਿਅਕਤੀਆਂ ਦਾ ਧਿਆਨ ਜਾਣਾ।
Autism specialist Nawanshahr
For Examlpe
ਤੁਸੀਂ ਇਹ ਮੰਨ ਕੇ ਚੱਲੋ ਕਿ ਇੱਕ ਤਿਤਲੀ ਉੱਡ ਰਹੀ ਹੈ। As a therapist, as a mother, as a father ਅਸੀਂ ਬੱਚੇ ਨੂੰ ਕਿਹਾ ਦੇਖੋ ਕਿੰਨੀ ਸੋਹਣੀ ਬਟਰ ਫਲਾਈ ਉੱਡ ਰਹੀ ਹੈ ਅਸੀਂ ਪੁਆਇੰਟ ਕਰਕੇ ਦੱਸਿਆ ਹੈ ਹੁਣ ਜੇਕਰ ਬੱਚੇ ਨੇ ਤੁਹਾਡੇ ਇਸ਼ਾਰੇ ਵੱਲ ਦੇਖਦੇ ਹੋਏ ਪਹਿਲਾਂ ਤਿਤਲੀ ਵੱਲ ਦੇਖਿਆ ਉਸ ਤੋਂ ਬਾਅਦ ਬੱਚੇ ਨੇ ਤੁਹਾਡੇ ਵੱਲ ਦੇਖਿਆ ਹੁਣ ਉੱਥੇ ਇੱਕ ਟਰਾਈਐਂਗਲ ਬਣ ਜਾਂਦਾ ਹੈ ਤੁਸੀਂ ਬੱਚੇ ਨੂੰ ਤਿਤਲੀ ਦਿਖਾਈ ਬੱਚੇ ਨੇ ਤਿਤਲੀ ਦੇਖੀ ਫਿਰ ਬੱਚੇ ਨੇ ਵਾਪਸ ਤੁਹਾਡੇ ਵੱਲ ਦੇਖਿਆ ਤਾਂ ਇੱਕ ਟਰਾਈਐਂਗਲ ਬਣ ਗਿਆ ਇਹ ਬਹੁਤ ਹੀ important skill ਹੈ|
ਅਗਰ ਬੱਚਾ ਇਸ ਤਰ੍ਹਾਂ ਦਾ ਵਿਵਹਾਰ ਸ਼ੋ ਕਰਦਾ ਹੈ ਤਾਂ ਅਸੀਂ ਕਹਿ ਸਕਦੇ ਹਾਂ ਕਿ ਬੱਚੇ ਦੀ ਜਿਹੜੀ ਸਪੀਚ ਆਉਣ ਦੀ ਕਾਫੀ ਸੰਭਾਵਨਾ ਰਹਿੰਦੀ ਹੈ। ਸੋ ਇਹ ਜਿਹੜੇ ਲੱਛਣ ਹਨ ਇਹ ਸਾਨੂੰ ਇਹ ਦੱਸਦੇ ਹਨ ਕਿ ਬੱਚਾ ਆਪਣੀ ਸਪੀਚ ਦੇ ਵੱਲ ਅੱਗੇ ਵੱਧ ਰਿਹਾ ਹੈ।
Pointing
pointing ਦੇ ਵਿੱਚ ਜੇਕਰ ਬੱਚਾ ਬੋਲ ਨਹੀਂ ਪਾਉਂਦਾ ਜੋ ਵੀ ਆਪਾਂ ਬੱਚੇ ਨੂੰ ਪੁੱਛਦੇ ਹਾਂ ਉਹ ਹੱਥ ਲਗਾ ਕੇ ਸਹੀ ਦੱਸ ਰਿਹਾ ਹੈ। ਤਾਂ ਉਸ ਨੂੰ ਆਪਾਂ ਪੁਆਇੰਟਿੰਗ ਕਹਿੰਦੇ ਹਾਂ ਕਿ ਬੱਚਾ ਚੀਜ਼ਾਂ ਨੂੰ ਪੁਆਇੰਟ ਕਰਕੇ ਦੱਸ ਰਿਹਾ ਹੈ ਕਿ ਮੈਨੂੰ ਇਸ ਚੀਜ਼ ਦੀ ਜਰੂਰਤ ਹੈ ਜਾਂ ਫਿਰ ਮੈਨੂੰ ਇਹ ਚੀਜ਼ ਚਾਹੀਦੀ ਹੈ।
ਹੁਣ ਮੈਂ ਤੁਹਾਨੂੰ ਉਦਾਹਰਨ ਦੇ ਤੌਰ ਤੇ ਸਮਝਾਉਣਾ ਚਾਹੁੰਦੀ ਹਾਂ ਕਿ
ਮੰਨ ਲਵੋ ਤੁਸੀਂ ਇੱਕ ਡਰਾਇੰਗ ਜਾਂ ਫਿਰ ਆਪਾਂ ਕਹਿ ਸਕਦੇ ਹਾਂ picture talk book ਦੇ ਵਿੱਚੋਂ ਬੱਚੇ ਨੂੰ ਪੁੱਛਿਆ ਹੈ ਕਿ ਹਾਥੀ ਕਿੱਥੇ, ਹੈ, ਸ਼ੇਰ ਕਿੱਥੇ ਹੈ ਜਾਂ ਹਿਰਨ ਕਿੱਥੇ ਹੈ ਤਾਂ ਉੱਥੇ ਬੱਚਾ ਬੋਲ ਨਹੀਂ ਰਿਹਾ ਪਰ ਪੁਆਇੰਟ ਕਰਕੇ ਬਿਲਕੁਲ ਸਹੀ ਦੱਸ ਰਿਹਾ ਹੈ ਕਿ ਇਹ ਹਾਥੀ ਹੈ ,ਇਹ ਸ਼ੇਰ ਹੈ, ਇਹ ਹਿਰਨ ਹੈ ਮਤਲਬ ਬੱਚੇ ਨੇ ਬਿਨਾਂ ਬੋਲੇ ਤੁਹਾਨੂੰ ਹੱਥ ਲਗਾ ਕੇ ਜੋ ਤੁਸੀਂ ਪ੍ਰਸ਼ਨ ਕੀਤਾ ਹੈ ਉਸ ਦਾ ਜਵਾਬ ਹੱਥ ਲਗਾ ਕੇ ਬਿਲਕੁਲ ਸਹੀ ਦਿੱਤਾ ਹੈ।
ਤੁਸੀਂ ਬੱਚੇ ਨੂੰ ਪੁੱਛਿਆ ਹੈ ਕਿ ਰੈਡ ਕਲਰ ਕਿੱਥੇ ਹੈ ਤਾਂ ਬੱਚੇ ਨੇ ਪੁਆਇੰਟ ਕਰਕੇ ਬਿਲਕੁਲ ਸਹੀ ਦੱਸਿਆ ਹੈ
ਤੁਸੀਂ ਬੱਚੇ ਨੂੰ fruits ਜਾ vegetables ਦੇ ਵਿੱਚੋਂ ਪੁੱਛਿਆ ਹੈ ,ਕਿ Apple ਦੇ ਦੋ ,mango ਦੇ ਦੋ ,potato ਦੇ ਦੋ,capsicum ਦੇ ਦੋ,
cauliflower ਦੇ ਦੋ ਤਾਂ ਇਸ ਦੇ ਵਿੱਚ ਬੱਚਾ ਬੋਲ ਤਾਂ ਨਹੀਂ ਰਿਹਾ ਪਰ ਉਹ ਚੀਜ਼ ਜਿਹੜੀ ਤੁਸੀਂ ਉਸ ਤੋਂ ਮੰਗੀ ਹੈ ਉਸ ਨੇ ਉਹ ਚੀਜ਼ ਤੁਹਾਨੂੰ ਦਿੱਤੀ ਹੈ।
ਇਸ ਦਾ ਮਤਲਬ ਹੈ ਕਿ ਬੱਚਾ ਗੱਲ ਸੁਣ ਰਿਹਾ ਹੈ ਫਿਰ ਗੱਲ ਨੂੰ ਸਮਝ ਰਿਹਾ ਹੈ ਅਤੇ ਫਿਰ ਤੁਹਾਨੂੰ ਜਵਾਬ ਵੀ ਦੇ ਰਿਹਾ ਹੈ। ਜਵਾਬ ਦੇਣ ਦਾ ਮਤਲਬ ਇਹ ਨਹੀਂ ਕਿ ਬੱਚੇ ਨੇ ਬੋਲ ਕੇ ਤੁਹਾਨੂੰ ਦੱਸਿਆ ਹੈ ਜਵਾਬ ਦੇਣ ਦਾ ਮਤਲਬ ਇੱਥੇ ਬੱਚੇ ਨੇ ਪੁਆਇੰਟਿੰਗ ਦੇ ਜਰੀਏ ਤੁਹਾਨੂੰ ਤੁਹਾਡੇ ਸਵਾਲ ਦਾ ਜਵਾਬ ਦਿੱਤਾ ਹੈ। ਆਪਾਂ ਕਹਿ ਸਕਦੇ ਆ ਕਿ ਬਹੁਤ ਹੀ ਵਧੀਆ ਜਿਹੜਾ sign ਹੈ ਸਪੀਚ ਆਉਣ ਦੇ ਲਈ।
Command Following
ਜੇਕਰ ਬੱਚਾ ਤੁਹਾਡੀਆਂ instructions ਨੂੰ follow ਕਰ ਰਿਹਾ ਹੈ ਤਾਂ ਉਸਨੂੰ ਆਪਾਂ ਕਹਿ ਸਕਦੇ ਹਾਂ ਕਿ ਬੱਚਾ ਤੁਹਾਡੀ ਗੱਲ ਮੰਨ ਰਿਹਾ ਹੈ ਤੁਹਾਡੀ ਕਮਾਂਡ ਨੂੰ ਫੋਲੋ ਕਰ ਰਿਹਾ ਹੈ।
For Example
ਤੁਸੀਂ ਬੱਚੇ ਨੂੰ ਕਿਹਾ ਹੈ ਕਿਜਾਓ kitchen ਦੇ ਵਿੱਚੋਂ ਗਿਲਾਸ ਲੈ ਕੇ, ਚਮਚ ਲੈ ਕੇ ਆਓ, ਕੌਲੀ ਲੈ ਕੇ ਆਓ ਤਾਂ ਬੱਚੇ ਨੇ ਤੁਹਾਡੀ ਗੱਲ ਨੂੰ ਸਮਝ ਕੇ ਤੁਹਾਡੀ ਗੱਲ ਮੰਨੀ ਹੈ ਤੁਹਾਡੀ ਦਿੱਤੀ ਕਮਾਂਡ ਨੂੰ ਫੋਲੋ ਕੀਤਾ ਹੈ।
ਸੋ ਇਹ signs ਹਨ ਜਿਨਾਂ ਤੋਂ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਬੱਚੇ ਦੀ ਸਪੀਚ ਆ ਜਾਵੇਗੀ। ਤੁਸੀਂ ਬੱਚੇ ਦਾ ਟਾਈਮ ਵੇਸਟ ਨਾ ਕਰੋ ਕਿਉਂਕਿ ਬੱਚੇ ਦੀ ਉਮਰ ਬਹੁਤ ਜਿਆਦਾ ਮਾਇਨੇ ਰੱਖਦੀ ਹੈ । ਇਸ ਲਈ ਤੁਸੀਂ ਤੁਰੰਤ ਕਿਸੇ ਸਪੀਚ ਥੈਰਪਿਸਟ ਨਾਲ ਆਪਣੇ ਬੱਚੇ ਦੇ ਲਈ ਗੱਲ ਕਰੋ ਜੋ ਕਿ ਤੁਹਾਡੇ ਬੱਚੇ ਲਈ ਤੁਹਾਨੂੰ ਅੱਗੇ ਗਾਈਡ ਕਰੇਗਾ।
Speech therapy for autism Nawanshahr