ਔਟਿਜ਼ਮ ਬੱਚਿਆਂ ਲਈ Deep pressure ਕਿਉ ਜਰੂਰੀ ਹੈ ?
ਅਸੀਂ ਦੇਖਿਆ ਹੋਵੇਗਾ, ਕਿ ਕੁਝ ਬੱਚੇ ਆਪਣੀ ਸਰੀਰ ਤੇ ਬਿਲਕੁਲ ਵੀ ਹੱਥ ਨਹੀਂ ਲਗਾਉਣ ਦੇਦੇ ਅਤੇ ਜ਼ੇਕਰ ਅਸੀਂ ਏਦਾਂ ਕੋਸ਼ਿਸ ਵੀ ਕਰੀਏ ਤਾ ਉਹ ਡਰਦੇ ਹਨ, ਆਪਣੇ ਆਪ ਨੂੰ uncomfortable ਮਹਿਸੂਸ ਕਰਦੇ ਹਨ l ਅਤੇ ਕਦੇ ਕਦੇ ਉਹ ਗੁੱਸਾ ਵੀ ਕਰਦੇ ਹਨ, ਆਪਣੇ ਆਪ ਨੂੰ ਮਾਰਦੇ ਹਨ. ਸੋਂ ਇਸ ਸਭ ਦਾ ਕਾਰਨ ਬੱਚੇ ਦਾ sensory system ਠੀਕ ਨਾ ਹੋਣਾ ਹੈ l ਸੋਂ ਸਭ ਤੋਂ ਪਹਿਲਾ ਬੱਚੇ ਦੇ sensory system ਤੇ ਕੰਮ ਕਰਨ ਦੀ ਲੋੜ ਹੈ l
ਅੱਜ ਮੈਂ ਤੁਹਾਨੂੰ ਇਕ example ਦੇ ਨਾਲ ਸਮਝਾਉਣ ਦੀ ਕੋਸ਼ਿਸ ਕਰੂਗੀ, ਕਿ ਜਿਹੜੇ ਬੱਚੇ ਇਸ ਤਰਾਂ uncomfortable ਮਹਿਸੂਸ ਕਰਦੇ ਹਨ, ਉਹਨਾਂ ਨਾਲ ਕਿਸ ਤਰਾਂ ਕੰਮ ਕਰ ਸਕਦੇ ਹੈ l
**ਅਗਰ ਬੱਚਾ ਪਹਿਲਾ ਦਿਨ ਤੁਹਾਡੇ ਕੋਲ ਆਉਂਦਾ ਹੈ ਅਤੇ ਉਹ ਤਹਾਨੂੰ ਬਿਲਕੁਲ ਵੀ touch ਨਹੀਂ ਕਰਨ ਦੇਂਦਾ, ਤਾਂ ਤੁਸੀਂ ਉਸਨੂੰ ਉਸਦੇ comfortable ਜ਼ੋਨ ਵਿਚ ਛੱਡ ਦੇਵੋ ਅਤੇ ਹੋਲੀ ਹੋਲੀ ਬੱਚੇ ਨਾਲ ਦੋਸਤੀ ਕਰੋ l
**ਅਗਰ ਬੱਚਾ ਪੂਰੀ body ਤੇ touch ਨਹੀਂ ਲੈ ਰਿਹਾ ਤਾ, ਉਹਦੇ ਹੱਥਾਂ ਤੋਂ ਹੀ ਸ਼ੁਰੂਆਤ ਕਰੋ, ਪਰ ਬੱਚੇ ਨਾਲ ਜਬਰਦਸਤੀ ਨਹੀਂ ਕਰਨੀ ਚਾਹੀਦੀ l ਤਾ ਹੀ ਬੱਚਾ ਤੁਹਾਡੇ ਨਾਲ comfortable ਜ਼ੋਨ ਵਿਚ ਆਵੇਗਾ l ਇਸ ਤਰਾਂ ਬੱਚੇ ਨੂੰ deep pressure ਵਾਸਤੇ ਤਿਆਰ ਕਰ ਸਕਦੇ ਹਾਂ l ਅਤੇ ਬੱਚੇ ਦੀ sensory system ਦੀ ਪ੍ਰੋਬਲਮ ਨੂੰ ਠੀਕ ਕਰ ਸਕਦੇ ਹਾਂ l
** ਅਗਰ ਤੁਹਾਡੇ ਬੱਚੇ ਵਿਚ ਵੀ ਨੀਂਦ ਦੀ ਸਮੱਸਿਆ ਹੈ, ਉਹ ਸਾਰੀ ਰਾਤ ਨਹੀਂ ਸੌਂਦਾ, ਤਾ ਉਸ ਵਾਸਤੇ ਵੀ deep pressure activity ਬਹੁਤ ਲਾਭਦਾਇਕ ਸਿੱਧ ਹੁੰਦੀ ਹੈ, ਇਸ ਨਾਲ ਬੱਚੇ ਦੀ ਅਗਰ ਨੀਂਦ ਸਹੀ ਹੋ ਗਈ ਤਾ ਬੱਚੇ ਦਾ ਉੱਠਣਾ, ਬੈਠਣਾ, ਚੱਲਣਾ, ਫਿਰਨਾ ਸਭ ਸਹੀ ਹੋ ਜਾਵੇਗਾ l ਅਤੇ ਅਗਰ ਬੱਚੇ ਦਾ sensory system ਸਹੀ ਹੋ ਗਿਆ, ਤਾ ਬੱਚੇ ਦੀ speech ਵੀ ਆਪਣੇ ਆਪ ਆ ਜਾਵੇਗੀ l
##ਇਸ ਤਰਾਂ deep pressure ਨਾਲ ਬੱਚੇ ਦੇ tactile system ਨੂੰ ਠੀਕ ਕੀਤਾ ਜਾ ਸਕਦਾ ਹੈ l ਅਤੇ ਬੱਚੇ ਨਾਲ ਆਪਣਾ ਵਧੀਆ ਰਿਸ਼ਤਾ ਵੀ ਬਣਾ ਸਕਦੇ ਹੈ l ਪਰ ਇਹ ਸਭ ਬੱਚੇ ਨਾਲ ਜਬਰਦਸਤੀ ਨਹੀਂ ਕਰਨਾ ਚਾਹੀਦਾ, ਬਲਕਿ ਬੱਚੇ ਦੇ according ਵੀ ਚੱਲਣਾ ਚਾਹੀਦਾ ਹੈ l ਤਾ ਹੀ ਬੱਚਾ ਵੀ ਤੁਹਾਡੇ ਨਾਲ ਸਹਿਯੋਗ ਕਰੇਗਾ l